ਹਰਿਆਣਾ ਖ਼ਬਰਾਂ

ਸੂਬੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੈ ਕੇ ਆਯੋਜਨ ਦੀ ਤਿਆਰੀਆਂ ਪੂਰੀਆਂ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  (  ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਸਬੰਧ ਵਿੱਚ ਇੱਕ ਵੱਡੇ ਪ੍ਰੋਗਰਾਮ ਦੇ ਆਯੋਜਨ ਦੀ ਸਾਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

          ਮੁੱਖ ਮੰਤਰੀ ਸ੍ਰੀ ਸੈਣੀ ਨੇ ਇਹ ਜਾਣਕਾਰੀ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਕਿਸ਼ਾਊ ਬੰਨ੍ਹ ਸਮੇਤ ਕਈ ਮਹਤੱਵਪੂਰਣ ਵਿਸ਼ਿਆਂ ‘ਤੇ ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ, ਰਾਜ ਵਿੱਚ ਸੰਚਾਲਿਤ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਪ੍ਰਗਤੀ ਤੋਂ ਵੀ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਅਤੇ ਆਤਮਨਿਰਭਰ ਬਨਾਉਣ ਲਈ ਤੇਜੀ ਨਾਲ ਕੰਮ ਕੀਤਾ ਹੈ। ਆਪਣੇ ਲੰਬੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਦੀ ਅਰਥਵਿਵਸਥਾ ਨੁੰ 11ਵੇਂ ਸਥਾਨ ਤੋਂ ਚੁੱਕ ਕੇ ਚੌਥੇ ਸਥਾਨ ਤੱਕ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਅੱਜ ਇੱਕ ਮਜਬੂਤ ਰਾਸ਼ਟਰ ਵਜੋ ਖੜਾ ਹੈ।

          ਮੀਡੀਆ ਪਰਸਨਸ ਵੱਲੋਂ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਸੀਈਟੀ ਪ੍ਰੀਖਿਆ ਨੂੰ ਲੈ ਕੇ ਸਾਰੇ ਜਰੂਰੀ ਵਿਵਸਥਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ। ਸੂਬੇ ਵਿੱਚ 26 ਤੇ 27 ਜੁਲਾਈ ਨੂੰ ਲੱਖਾਂ ਦੀ ਗਿਣਤੀ ਵਿੱਚ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਾ ਹੋਵੇ, ਇਸ ਦੇ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

          ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਵਿੱਚ ਜਲਦੀ ਹੀ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਲਈ ਵੀ ਅਧਿਕਾਰੀਆਂ ਨੂੰ ਸਾਰੀ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਿਛਲੇ 11 ਸਾਲਾਂ ਤੋਂ ਗਰੀਬਾਂ, ਕਿਸਾਨਾਂ, ਪਿੰਡਾਂ ਅਤੇ ਸ਼ਹਿਰਾਂ ਦੇ ਸਮੂਚੇ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੇ ਹਨ, ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਦਾ ੧ੀਵਨ ਸਰਲ, ਸੁਗਮ ਅਤੇ ਮਜਬੂਤ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹੋ ਰਿਹਾ ਤੇਜ ਵਿਕਾਸ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਿਹਾ ਹੈ।

          ਮੁੱਖ ਮੰਤਰੀ ਨੇ ਦਸਿਆ ਕਿ ਮੌਜੂਦਾ ਕੇਂਦਰ ਸਰਕਾਰ ਦੇ ਕਾਰਜਕਾਲ ਵਿੱਚ ਲਗਭਗ 4 ਕਰੋੜ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਆਵਾਸ ਉਪਲਬਧ ਕਰਾਏ ਗਏ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਤੀਸਾਲ 6 ਹਜਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਤੱਕ 19 ਕਿਸਤਾਂ ਰਾਹੀਂ ਲੱਖਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਚੁੱਕਾ ਹੈ। ਇੰਨ੍ਹਾਂ ਯੋਜਨਾਵਾਂ ਰਾਹੀਂ ਦੇਸ਼ ਵਿੱਚ ਲਗਭਗ 25 ਕਰੋੜ ਨਾਗਰਿਕ ਗਰੀਬੀ ਰੇਖਾਂ ਤੋਂ ਬਾਹਰ ਆ ਚੁੱਕੇ ਹਨ।

          ਮੁੱਖ ਮੰਤਰੀ ਨੇ ਆਪਣੇ ਬਿਹਾਰ ਦੌਰੇ ਦੌਰਾਨ ਇੱਕ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਹਾਰ ਸੂਬੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ-ਇੱਕ ਪੰਚਾਇਤ ਵਿੱਚ 700 ਤੋਂ 900 ਤੱਕ ਮਕਾਨ ਬਣਾ ਕੇ ਗਰੀਬਾਂ ਨੂੰ ਪ੍ਰਦਾਨ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੇ ਦੇਸ਼ ਵਿੱਚ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹੀ ਅਜਿਹੇ ਨੇਤਾ ਹਨ, ਜੋ ਗਰੀਬਾਂ ਦੀ ਚਿੰਤਾ ਇਮਾਨਦਾਰੀ ਨਾਲ ਕਰਦੇ ਹਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸਥਿਤੀ ਨੂੰ ਬੱਦਤਰ ਬਣਾ ਦਿੱਤਾ ਸੀ, ਜਿਸ ਦੇ ਕਾਰਨ ਇੱਥੇ ਦੀ ਜਨਤਾ ਦੀ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਯਮੁਨਾ ਨਦੀ ਦੀ ਸਵੱਛਤਾ ਸਮੇਤ ਕਈ ਹੋਰ ਮਹਤੱਵਪੂਰਣ ਯੋਜਨਾਵਾਂ ‘ਤੇ ਤਾਲਮੇਲ ਰੂਪ ਨਾਲ ਕੰਮ ਕਰ ਰਹੀ ਹੈ।

ਹਰਿਆਣਾ ਸਰਕਾਰ ਨੇ ਪਲਵਲ ਜ਼ਿਲ੍ਹੇ ਦੇ ਪਿੰਗਲਤੁ ਪਿੰਡ ਵਿੱਚ ਨਵੇਂ ਡਿਪਟੀ ਸਿਹਤ ਕੇਂਦਰ ਨੂੰ ਦਿੱਤੀ

ਚੰਡੀਗੜ੍ਹ   ( ਜਸਟਿਸ ਨਿਊਜ਼  ) ਹਰਿਆਣਾ ਸਰਕਾਰ ਨੇ ਗ੍ਰਾਮੀਣ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪਲਵਲ ਜ਼ਿਲ੍ਹੇ ਦੇ ਪਿੰਗਲਤੁ ਪਿੰਡ ਵਿੱਚ ਇੱਕ ਨਵੇਂ ਡਿਪਟੀ-ਸਿਹਤ ਕੇਂਦਰ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਹੈ। ਇਸ ਪਹਿਲ ਦਾ ਟੀਚਾ ਗ੍ਰਾਮੀਣ ਆਬਾਦੀ ਨੂੰ ਗੁਣਗੱਤਾਪੂਰਣ ਪ੍ਰਾਥਮਿਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਜ਼ਿਲ੍ਹਾ ਪੱਧਰ ਦੇ ਹੱਸਪਤਾਲਾਂ ‘ਤੇ ਬੋਝ ਨੂੰ ਘੱਟ ਕਰਨਾ ਹੈ।

ਸੂਬੇ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਪਿੰਗਲਤੁ ਪਿੰਡ ਵਿੱਚ ਡਿਪਟੀ ਸਿਹਤ ਕੇਂਦਰ ਦੇ ਨਿਰਮਾਣ ਅਤੇ ਸੰਚਾਲਨ ਦੀ ਮੰਜ਼ੂਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਹਰੇਕ ਨਾਗਰਿਕ ਦੀ ਸਿਹਤ ਦਾ ਧਿਆਨ ਰਖਣਾ ਪ੍ਰਮੁੱਖ ਪ੍ਰਾਥਮਿਕਤਾ ਹੈ। ਪਿੰਗਲਤੁ ਵਿੱਚ ਡਿਪਟੀ ਸਿਹਤ ਢਾਂਚੇ ਦੀ ਸਥਾਪਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਰਾਜ ਸਰਕਾਰ ਜਮੀਨੀ ਪੱਧਰ ‘ਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸ ਨਾਲ ਮਹਿਲਾਵਾਂ , ਬੱਚਿਆਂ ਅਤੇ ਬੁਜ਼ੁਰਗਾਂ ਨੂੰ ਲਾਭ ਮਿਲੇਗਾ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਵਿੱਚ ਸਿਵਿਲ ਸਿਹਤ ਸੇਵਾਵਾਂ ਵਿੱਚ ਤੇਜ਼ ਸੁਧਾਰ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਗ੍ਰਾਮੀਣ ਅਤੇ ਪਿਛੜੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਸਿਰਫ਼ ਢਾਂਚਾ ਨਹੀਂ ਬਣਾ ਰਹੀ ਸਗੋਂ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਪਰਿਯੋਜਨਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੀ ਗਈ ਇੱਕ ਮਹੱਤਵਪੂਰਨ ਐਲਾਨ ਦਾ ਹਿੱਸਾ ਹੈ ਜੋ ਪੂਰੇ ਹਰਿਆਣਾ ਵਿੱਚ ਸਿਹਤ ਢਾਂਚੇ ਦੇ ਵਿਸਥਾਰ ਅਤੇ ਆਧੁਨਿਕੀਕਰਨ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਡਿਪਟੀ ਸਿਹਤ ਕੇਂਦਰ ਵਿੱਚ ਇੱਕ ਪੁਰਖ ਬਹੁ-ਉਦੇਸ਼ੀ ਸਿਹਤ ਕਾਰਜਕਰਤਾ ਇੱਕ ਮਹਿਲਾ ਬਹੁ-ਉਦੇਸ਼ੀ ਸਿਹਤ ਕਾਰਜਕਰਤਾ ਅਤੇ ਇੱਕ ਹੈਲਪਰ ਨਿਯੁਕਤ ਕੀਤੇ ਜਾਣਗੇ। ਕੇਂਦਰ ਨੂੰ ਪੂਰੀ ਤਰ੍ਹਾਂ ਕ੍ਰਿਆਸ਼ੀਲ ਅਤੇ ਰੋਗੀ ਸੇਵਾ ਲਈ ਤਿਆਰ ਬਨਾਉਣ ਲਈ ਉਪਕਰਨ, ਦਵਾਈਆਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਵੇਗਾ

ਉਦਯੋਗਿਕ ਖੇਤਰਾਂ ਨੂੰ ਪ੍ਰੋਤਸਾਹਨ ਲਈ ਹਰਿਆਣਾ ਵਿੱਚ ਵਿਆਪਕ ਪੱਧਰ ਤੇ ਕੰਮ ਜਾਰੀ- ਰਾਓ ਨਰਬੀਰ ਸਿੰਘ

ਚੰਡੀਗੜ੍ਹ   (  ਜਸਟਿਸ ਨਿਊਜ਼ ) ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਵੈ-ਨਿਰਭਰ ਭਾਰਤ ਦੀ ਪਰਿਕਲਪਨਾ ‘ਤੇ ਅੱਜੇ ਵਧਾਉਂਦੇ ਹੋਏ ਹਰਿਆਣਾ ਵਿੱਚ ਵੱਖ ਵੱਖ ਉਦਯੋਗਿਕ ਖੇਤਰਾਂ ਨੂੰ ਪ੍ਰੋਤਸਾਹਨ ਦੇਣ ਦੀ ਨੀਤੀ ‘ਤੇ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਉਦਯੋਗ ਅਧਾਰਿਤ ਨੀਤੀਗਤ ਢਾਂਚੇ ਨੂੰ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ ਜਿਸ ਨਾਲ ਸੂਬੇ ਵਿੱਚ ਆਰਥਿਕ ਪ੍ਰਗਤੀ ਅਤੇ ਸੁਗਮ ਵਿਆਪਾਰ ਦਾ ਵਾਤਾਵਰਣ ਯਕੀਨੀ ਕੀਤਾ ਜਾ ਸਕੇ।

ਰਾਓ ਨਰਬੀਰ ਸਿੰਘ ਸ਼ੁਕੱਰਵਾਰ ਨੂੰ ਗੁਰੂਗ੍ਰਾਮ ਵਿੱਚ ਹਰਿਆਣਾ ਫਾਰਮਾਸਯੁਟਿਕਲ ਅਤੇ ਮੇਡੀਕਲ ਡਿਵਾਇਸ ਨਿਰਮਾਣ ਨੀਤੀ, 2025 ਅਤੇ ਹਰਿਆਣਾ ਇਲੈਕਟ੍ਰਾਨਿਕਸ ਵੇਸਟ ਰੀਸਾਇਕਲਿੰਗ ਨੀਤੀ 2025 ਦੇ ਡ੍ਰਾਫਟ ‘ਤੇ ਹਿਤਧਾਰਕਾਂ ਨਾਲ ਚਰਚਾ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।

ਉਦਯੋਗ ਅਤੇ ਵਣਜ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਉਦਮੀਆਂ ਅਤੇ ਸਟਾਰਟਪ ਨੂੰ ਪ੍ਰੋਤਸਾਹਨ ਦੇਣ ਲਈ ਕਈ ਸਰਗਰਮੀ ਪਹਿਲ ਕੀਤੀ ਹੈ। ਉਦਮੀਆਂ ਦੀ ਸਹੂਲਤ ਲਈ ਇੰਵੇਸਅ ਹਰਿਆਣਾ ਪੋਰਟਲ ਰਾਹੀਂ 135 ਸੇਵਾਵਾਂ ਆਨਲਾਇਨ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਸੇਵਾਵਾਂ ਦੀ ਉੱਚ ਪੱਧਰ ‘ਤੇ ਮਾਨੀਟਰਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਸਮੇ ਸਿਰ ਉਦਮੀਆਂ ਨੂੰ ਵੱਖ ਵੱਖ ਵਿਭਾਗਾਂ ਦੀ ਸੇਵਾਵਾਂ ਮਿਲ ਸਕੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਥ੍ਰੀ ਆਰ-ਰਿਡਯੂਸ ਰੀਯਜ਼ ਅਤੇ ਰਿਸਾਇਕਿਲ ‘ਤੇ ਫੋਕਸ ਕਰਦੇ ਹੋਏ ਇਸ ਨੀਤੀ ਨੂੰ ਤਿਆਰ ਕੀਤਾ ਗਿਆ ਹੈ ਤਾਂ ਜੋ ਵਿਕਸਿਤ ਭਾਰਤ 2047 ਦੇ ਵਿਜ਼ਨ ਵਿੱਚ ਹਰਿਆਣਾ ਦੀ ਪ੍ਰਮੁੱਖ ਭਾਗੀਦਾਰੀ ਹੋਵੇ।

ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਹਰਿਆਣਾ ਉਦਯੋਗਿਕ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਣ ਲਈ ਆਧੁਨਿਕ, ਨਵਾਚਾਰ ਅਧਾਰਿਤ ਅਤੇ ਸਵੈ-ਨਿਰਭਰ ਉਦਯੋਗਿਕ ਪਾਰਿਸਥਿਤਕੀ ਤੰਤਰ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ।

ੳਰਣਯੋਗ ਹੈ ਕਿ ਇਸ ਮੀਟਿੰਗ ਵਿੱਚ ਰਾਜ ਵਿੱਚ ਈ-ਵੇਸਟ ਪ੍ਰਬੰਧਨ ਲਈ ਸਸ਼ਕਤ ਢਾਂਚਾ ਤਿਆਰ ਕਰਨਾ, ਰੀਸਾਇਕਲਿੰਗ ਇੰਫ੍ਰਾਸਟ੍ਰਕਚਰ ਨੂੰ ਵਾਧਾ ਦੇਣਾ ਨਵਾਚਾਰ ਨੂੰ ਪ੍ਰੋਤਸਾਹਨ ਦੇਣ ‘ਤੇ ਹਿਤਧਾਰਕਾਂ ਨਾਲ ਵਿਆਪਕ ਚਰਚਾ ਕੀਤੀ।

ਉਦਯੋਗ ਅਤੇ ਵਣਜ ਵਿਭਾਗ ਦੇ ਮਹਾਨਿਦੇਸ਼ਕ ਡੀਕੇ ਬੇਹਰਾ ਵੀਡਿਓ ਕਾਂਫ੍ਰੈਂਸ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਉੱਥੇੇ ਚੀਫ਼ ਟੈਕਨਾਲੋਜੀ ਆਫਿਸਰ ਨਿਤਿਨ ਬੰਸਲ ਨੇ ਮੌਜ਼ੂਦ ੳਦਯੋਗ ਜਗਤ ਦੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ ਰਾਜ ਦੀ ਨਵੀਂ ਨੀਤੀਆਂ ਦਾ ਪਰਿਚੈਅ ਦਿੱਤਾ ਅਤੇ ਨੀਤੀਆਂ ਵਿੱਚ ਉਦਮੀਆਂ ਨੂੰ ਪੋ੍ਰਤਸਾਹਨ ਦੇਣ ਲਈ ਸ਼ਾਮਲ ਪ੍ਰਾਵਧਾਨਾਂ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਉਦਯੋਗ ਅਤੇ ਵਣਜ ਮੰਤਰੀ ਦੇ ਸਲਾਹਕਾਰ ਵੀਰੇਂਦਰ ਸਿੰਘ, ਉਦਯੋਗ ਅਤੇ ਵਣਜ ਵਿਭਾਗ ਦੇ ਅਧਿਕਾਰੀ, ਮੈਨਕਾਇੰਡ ਫਾਰਮਾ, ਕਾਰੋ ਸੰਭਵ, ਨਾਮੋ ਈ-ਵੇਸਟ ਮੈਨੇਜਮੈਂਟ ਲਿਮਿਟੇਡ ਸਮੇਤ ਕਈ ਪ੍ਰਮੁੱਖ ਉਦਯੋਗ ਗਰੂਪਾਂ ਅਤੇ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਭਾਗੀਦਾਰੀ ਕੀਤੀ।

27 ਜੁਲਾਈ ਨੂੰ ਹਰਿਆਣਾ ਵਿੱਚ ਤੀਜ ਦਾ ਤਿਊਹਾਰ, ਇਸ ਦਿਨ ਜਿਆਦਾਤਰ ਲੋਕ ਆਪਣੇ ਪਰਿਵਾਰ ਦੇ ਨਾਲ ਕਰਦੇ ਹਨ ਆਵਾਜਾਈ  ਵਿਜ

ਚੰਡੀਗੜ੍ਹ  (  ਜਸਟਿਸ ਨਿਊਜ਼ ) ਹਰਿਆਣਾਂ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ 26 ਅਤੇ 27 ਜੁਲਾਈ, 2025 ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਮਨ ਏਂਟ੍ਰੈਂਸ ਟੇਸਟ (ਸੀਈਟੀ) ਪ੍ਰੀਖਿਆ ਵਿੱਚ ਸੇਵਾਵਾਂ ਦੇਣ ਵਾਲੀ ਬੱਸਾਂ ਦੇ ਅੰਦਰ ਹੁਣ ਆਮ ਯਾਤਰੀ ਵੀ ਸਫਰ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਦੇ ਸੁਝਾਅ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਸਹਿਮਤੀ/ਮੰਨ ਲਿਆ ਹੈ ਕਿਉਂਕਿ 27 ਜੁਲਾਈ ਨੂੰ ਹਰਿਆਣਾ ਵਿੱਚ ਤੀਜ ਦਾ ਤਿਊਹਾਰ ਹੈ ਅਤੇ ਇਸ ਤਿਊਹਾਰ ਦੇ ਦਿਨ ਜਿਆਦਾਤਰ ਲੋਕ ਆਪਣੇ ਪਰਿਵਾਰ ਦੇ ਨਾਲ ਆਵਾਜਾਈ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਜਨਤਾ ਲਈ ਸੁਚਾਰੂ, ਬਿਨ੍ਹਾ ਰੁਕਾਵਟ ਅਤੇ ਸੁਰੱਖਿਅਤ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਯਕੀਨੀ ਕਰਨਾ ਵੀ ਮਹਤੱਵਪੂਰਣ ਹੈ।

          ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਇਸ ਬਾਰੇ ਵਿੱਚ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਨੂੰ ਲਿਖਿਆ ਗਿਆ ਸੀ, ਜਿਸ ‘ਤੇ ਮੁੱਖ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਦੀ ਰਾਏ ਸਹਿਮਤੀ ਜਤਾ ਦਿੱਤੀ ਹੈ। ਟ੍ਰਾਂਸਪੋਰਟ ਮੰਤਰੀ ਵੱਲੋਂ ਲਿਖੀ ਗਈ ਰਹਏ ਅਨੁਸਾਰ ਮੁੱਖ ਮੰਤਰੀ ਸਹਿਮਤ ਹੋ ਗਏ ਹਨ ਕਿਉਂਕਿ ਤੀਜ-ਤਿਉਹਾਰਾਂ ‘ਤੇ ਆਮ ਜਨਤਾ ਨੂੰ ਅਸਹੂਲਤ ਨਾ ਹੋਵੇ। ਇਸ ਲਈ, ਜਿਨ੍ਹਾਂ ਬੱਸਾਂ ਦਾ ਸ਼ੈਡੀਯੂਲ ਅਤੇ ਰੂਟ ਸੀਈਟੀ ਉਮੀਦਵਾਰਾਂ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਮ ਜਨਤਾ ਨੂੰ ਵੀ ਹੁਣ ਯਾਤਰਾ ਕਰਨ ਦੀ ਮੰਜੂਰੀ ਦਿੱਤੀ ਗਈ ਹੈ।

          ਸ੍ਰੀ ਵਿਜ ਨੇ ਆਪਣੇ ਸੁਝਾਅ ਵਿੱਚ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦੀ ਰਾਏ ਵਿੱਚ ਇਹ ਸਹੀ ਨਹੀਂ ਹੈ ਕਿ 26 ਤੇ 27 ਜੁਲਾਈ ਨੁੰ 20% ਬੱਸਾਂ ਪੂਰੇ ਹਰਿਆਣਾ ਦਾ ਭਾਰ ਨਹੀਂ ਚੁੱਕ ਸਕਦੀਆਂ ਕਿਉਂਕਿ ਉਸ ਦਿਨ ਤੀਜ-ਤਿਉਹਾਰਾਂ ਦੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਨਾਗਰਿਕ ਯਾਤਰਾ ਕਰਦੇ ਹਨ ਇਸ ਲਈ ਆਮ ਜਨਤਾ ਲਈ ਵੱਧ ਬੱਸਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਜਿਸ ‘ਤੇ ਮੁੱਖ ਮੰਤਰੀ ਸਹਿਮਤ ਹੋ ਗਏ ਹਨ।

          ਵਰਨਣਯੋਗ ਹੈ ਕਿ ਐਚਐਸਐਸਸੀ ਸੀਈਟੀ ਦੀ ਲਿਖਤ ਪ੍ਰੀਖਿਆ ਲਈ ਯਾਤਰਾ ਸਹੂਲਤ ਦੀ ਵਿਵਸਥਾ ਦੇ ਸਬੰਧ ਵਿੱਚ ਟ੍ਰਾਂਸਪੋਰਟ ਮੰਤਰੀ ਵੱਲੋਂ ਇੱਕ ਪ੍ਰਸਤਾਵ ਦੇ ਜਵਾਬ ਵਿੱਚ ਪੁੱਛਿਆ ਗਿਆ ਸੀ ਕਿ ਐਚਐਸਐਸਸੀ ਵੱਲੋਂ 26 ਅਤੇ 27 ਜੁਲਾਈ, 2025 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਆਮ ਯੋਗਤਾ ਪ੍ਰੀਖਿਆ (ਸੀਈਟੀ) ਦੇ ਮੱਦੇਨਜਰ ਸਾਰੇ ਰਜਿਸਟਰਡ ਸੀਈਟੀ ਉਮੀਦਵਾਰਾਂ ਨੂੰ ਪੂਰੇ ਰਾਜ ਵਿੱਚ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਲਈ ਮੁਫਤ ਯਾਤਰਾ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

          ਸ੍ਰੀ ਵਿਜ ਅਨੁਸਾਰ ਇਹ ਵੀ ਦਸਿਆ ਗਿਆ ਕਿ ਹਾਲਾਂਕਿ, ਇਹ ਧਿਆਨ ਰੱਖਣਾ ਮਹਤੱਵਪੂਰਣ ਹੈ ਕਿ 27 ਜੁਲਾਈ, 2025 ਨੁੰ ਤੀਜ ਦਾ ਤਿਊਹਾਰ ਵੀ ਹੈ, ਜੋ ਹਰਿਆਣਾ ਵਿੱਚ ਵਿਆਪਕ ਰੂਪ ਨਾਲ ਮਨਾਇਆ ਜਾਣ ਵਾਲਾ ਸਭਿਆਚਾਰਕ ਅਤੇ ਧਾਰਮਿਕ ਤਿਉਹਾਰ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਨਾਗਰਿਕ, ਵਿਸ਼ੇਸ਼ਕਰ ਮਹਿਲਾਵਾਂ, ਪਰਿਵਾਰ ਅਤੇ ਮੰਦਿਰਾਂ ਵਿੱਚ ਦਰਸ਼ਨ ਕਰਨ ਲਈ ਯਾਤਰਾ ਕਰਦੀ/ਕਰਦੇ ਹਨ। ਇਸ ਲਈ ਆਮ ਜਨਤਾ ਲਈ ਸੁਚਾਰੂ , ਬਿਨ੍ਹਾ ਰੁਕਾਵਟ ਅਤੇ ਸੁਰੱਖਿਅਤ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਯਕੀਨੀ ਕਰਨਾ ਵੀ ਉਨ੍ਹਾਂ ਹੀ ਮਹਤੱਵਪੂਰਣ ਹੈ। ਆਖੀਰ ਇਹ ਨਿਰਧਾਰਿਤ ਕਰਨਾ ਜਰੂਰੀ ਹੈ ਕਿ ਆਮ ਜਨਤਾ ਅਤੇ ਯਾਤਰੀਆਂ ਦੀ ਸਹੂਲਤ ਲਈ ਉਨ੍ਹਾਂ ਦੇ ਧਾਰਮਿਕ, ਸਮਾਜਿਕ, ਸਭਿਆਚਾਰਕ, ਰੋਜਾਨਾ ਅਤੇ ਹੋਰ ਪਰਿਵਾਰਕ ਸਮਾਰੋਹਾਂ ਆਦਿ ਵਿੱਚ ਸ਼ਾਮਿਲ ਹੋਣ ਦੇ ਲਈ ਕੀ ਵੈਕਲਪਿਕ ਅਤੇ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਇੰਨ੍ਹਾਂ ਦਿਨਾਂ ਉਨ੍ਹਾਂ ਨੂੰ ਕਿਸੇ ਵੀ ਅਸਹੂਲਤ ਅਤੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।

ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ, ਗ੍ਰਹਿ ਨੇ ਸੀਈਟੀ ਪ੍ਰੀਖਿਆ ਦੀ ਤਿਆਰੀਆਂ ਦੀ ਉੱਚ ਪੱਧਰੀ ਸਮੀਖਿਆ ਕੀਤੀ

ਚੰਡੀਗੜ੍ਹ   ( ਜਸਟਿਸ ਨਿਊਜ਼  ) ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ 26-27 ਜੁਲਾਈ, 2025 ਨੂੰ ਹੋਣ ਵਾਲੀ ਸੀਈਟੀ ਪੀ੍ਰਖਆ ਲਈ ਪੰਚਕੁਲਾ ਜਿਲ੍ਹਾ ਪ੍ਰਸਾਸ਼ਨ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਅਤੇ ਲਾਪ੍ਰਵਾਹੀ ਦੇ ਪ੍ਰਤੀ ਜੀਰੋ-ਟੋਲਰੇਂਸ ਦੀ ਨੀਤੀ ‘ਤੇ ਜੋਰ ਦਿੱਤਾ।

          ਡਾ. ਮਿਸ਼ਰਾ ਨੇ ਪੁਲਿਸ ਨੂੰ ਸਖਤ ਨਿਗਰਾਨੀ ਰੱਖਣ ਅਤੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਂਪਿਆਂ ਦੇ ਪ੍ਰਤੀ ਨਿਮਰਤਾ ਨਾਲ ਵਿਹਾਰ ਕਰਨ ਦਾ ਨਿਰਦੇਸ਼ ਦਿੱਤਾ। ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਪ੍ਰੀਖਿਆ ਕੇਂਦਰਾਂ ‘ਤੇ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਉਮੀਦਵਾਰ ਨੂੰ ਮੁਸ਼ਕਲ ਹੋਣ ‘ਤੇ ਉਹ ਸਹਾਇਤਾ ਲਈ ਨੇੜੇ ਪੁਲਿਸ ਕਰਮਚਾਰੀ ਨਾਂਲ ਸੰਪਰਕ ਕਰ ਸਕਦੇ ਹਨ। ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਕਿ ਉਮੀਦਵਾਰ ਨੂੰ ਕਿਸੇ ਵੀ ਤਰ੍ਹਾ ਦੀ ਰੁਕਾਵਟ ਆਉਣ ‘ਤੇ ਉਸ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ। ਉਮੀਦਵਾਰਾਂ ਦੀ ਸਹੂਲਤ ਲਈ ਬੱਸ ਅੱਡੇ ਅਤੇ ਹੋਰ ਪ੍ਰਮੁੱਖ ਥਾਵਾਂ ‘ਤੇ ਹੈਲਪਡੇਸਕ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਉਮੀਦਵਾਰਾਂ ਅਤੇ ਮਾਂਪਿਆਂ ਤੋਂ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੇ ਫਰਜੀ ਸੰਦੇਸ਼ਾਂ, ਪੱਤਰਾਂ ਜਾਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ, ਪੁਲਿਸ ਜਾਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਅਧਿਕਾਰਕ ਨਿਰਦੇਸ਼ਾਂ ਦਾ ਹੀ ਪਾਲਣ ਕਰਨ। ਗਲਤ ਸੂਚਨਾ ਫੈਲਾਉਣ ਜਾਂ ਜਾਲੀ ਦਸਤਾਵੇ੧ ਸਾਂਝਾ ਕਰਨ ਦੇ ਕਿਸੇ ਵੀ ਯਤਨ ‘ਤੇ ਤੁਰੰਤ ਪੁਲਿਸ ਕਾਰਵਾਈ ਕੀਤੀ ਜਾਵੇਗੀ।

          ਮੀਟਿੰਗ ਵਿੱਚ ਪੰਚਕੂਲਾ ਦੀ ਡਿਪਟੀ ਕਮਿਸ਼ਨਰ ਸੁਸ੍ਰੀ ਮੋਨਿਕਾ ਗੁਪਤਾ ਨੇ ਦਸਿਆ ਕਿ ਪੰਚਕੂਲਾ ਜਿਲ੍ਹਾ ਸੀਈ 2025 ਦੀ ਮੇਜਬਾਨੀ ਲਈ ਪੂਰੀ ਤਰ੍ਹਾ ਤਿਆਰ ਹੈ। ਪੰਚਕੂਲਾ, ਸੈਕਟਰ-5 ਬੱਸ ਅੱਡੇ ਤੋਂ ਉਮੀਦਵਾਰਾਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਲਈ 108 ਤੋਂ ਵੱਧ ਬੱਸਾਂ ਤੈਨਾਤ ਕੀਤੀਆਂ ਗਈਆਂ ਹਨ। ਪ੍ਰੀਖਿਆ ਪ੍ਰੋਗਰਾਮ ਅਨੁਸਾਰ, ਕਾਲਕਾ, ਮੋਰਨੀ, ਬਰਵਾਲਾ ਅਤੇ ਰਾਏਪੁਰਰਾਣੀ ਤੋਂ ਦੋ ਪਾਲੀਆਂ ਵਿੱਚ ਵਿਸ਼ੇਸ਼ ਬੱਸਾਂ ਵੀ ਰਵਾਨਾ ਹੋਣਗੀਆਂ।

          ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਅੰਦਰ ਨਾ ਸਿਰਫ ਉਮੀਦਵਾਰਾਂ ਲਈ ਸਗੋ ਡਿਊਟੀ ‘ਤੇ ਤੈਨਾਤ ਕਰਮਚਾਰੀਆਂ ਲਈ ਵੀ ਮੋਬਾਇਲ ਫੋਨ ਪੂਰੀ ਪਾਬੰਦੀ ਹੈ। ਸਾਰੇ ਪ੍ਰੀਖਿਆ ਕੇਂਦਰਾਂ ਦੇ ਨੇੜੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 163 ਲਾਗੂ ਰਹੇਗੀ। ਨਕਲ ਦੀ ਸੰਭਾਵਨਾ ‘ਤੇ ਰੋਕ ਲਗਾਉਣ ਲਈ ਕੋਚਿੰਗ ਸੈਂਟਰ ਅਤੇ ਫੋਟੋਕਾਪੀ ਦੀ ਦੁਕਾਨਾਂ ਦੋਨੋਂ ਦਿਨ ਬੰਦ ਰਹਿਣਗੀਆਂ।

          ਮੀਟਿੰਗ ਦੌਰਾਨ, ਪੁਲਿਸ ਡਿਪਟੀ ਕਮਿਸ਼ਨਰ, ਸੁਸ੍ਰੀ ਸ੍ਰਸ਼ਟੀ ਗੁਪਤਾ ਨੇ ਦਸਿਆ ਕਿ ਪੰਚਕੂਲਾ ਦੇ 44 ਪ੍ਰੀਖਿਆ ਕੇਂਦਰਾਂ ‘ਤੇ 550 ਪੁਲਿਸਕਰਮਚਾਰੀ ਤੈਨਾਤ ਕੀਤੇ ਜਾਣਗੇ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ‘ਤੇ ਨਜਰ ਰੱਖਣ ਲਈ ਦੂਰਬੀਨ ਵੱਲੋਂ ਛੱਤਾਂ ਤੋਂ ਨਿਗਰਾਨੀ ਰੱਖੀ ਜਾਵੇਗੀ। ਭੀੜਭਾੜ ਤੋਂ ਬੱਚਣ ਲਈ ਵਿਸ਼ੇਸ਼ ਆਵਾਜਾਈ ਪ੍ਰਬੰਧਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੇ 500 ਮੀਟਰ ਦੇ ਘੇਰੇ ਵਿੱਚ ਕਿਸੇ ਵੀ ਨਿਜੀ ਵਾਹਨ ਨੂੰ ਪ੍ਰਵੇਸ਼ ਦੀ ਮੰਜੂਰੀ ਨਹੀਂ ਹੋਵੇਗੀ। ਗਲਤ ਪਾਰਕਿੰਗ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਉਲੰਘਣ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

          ਡੀਸੀਪੀ ਗੁਪਤਾ ਨੈ ਕਿਹਾ ਕਿ ਈਆਰਵੀ (ਐਮਰਜੈਂਸੀ ਪ੍ਰਕ੍ਰਿਆ ਵਾਹਨ) ਅਤੇ ਪੀਸੀਆਰ (ਪੁਲਿਸ ਕੰਟਰੋਲ ਰੂਮ) ਵੈਨ ਰਾਹੀਂ ਲਾਊਡਸਪੀਕਰ ਨਾਲ ਐਲਾਨ ਵਿਦਿਆਰਥੀਆਂ ਅਤੇ ਜਨਤਾ ਨੂੰ ਮਾਰਗਦਰਸ਼ਨ ਪ੍ਰਦਾਨ ਕਰੇਗੀ। ਸਾਰੇ ਪੁਲਿਸ ਇਕਾਈਆਂ ਨੂੰ ਹਾਈ ਅਲਰਟ ‘ਤੇ ਰਹਿਣ ਅਤੇ ਕਿਸੇ ਵੀ ਤਰ੍ਹਾ ਦੀ ਗੜਬੜੀ ਜਾਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰੇਂਦਰ ਬੜਖਾਲਸਾ ਦੇ ਭਤੀਜ ਪ੍ਰੀਤ ਦਈਯਾ ਦੇ ਨਿਧਨ ਤੇ ਜਤਾਇਆ ਦੁੱਖ

ਚੰਡੀਗੜ੍ਹ ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ  ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੋਨੀਪਤ ਪਹੁੰਚ ਕੇ ਆਪਣੇ ਓਐਸਡੀ ਸ੍ਰੀ ਵੀਰੇਂਦਰ ਖਾਲਸਾ ਦੇ ਭਤੀਜ ਅਤੇ ਸ੍ਰੀ ਜੈਦੇਵ ਦਈਯਾ ਦੇ ਸੁਪੁੱਤਰ ਪੀ੍ਰਤ ਦਈਯਾ ( ਉਮਰ-22 ਸਾਲ) ਦੇ ਨਿਧਨ ‘ਤੇ ਡੂੰਗਾ ਦੁੱਖ ਵਿਅਕਤ ਕੀਤਾ। ਪ੍ਰੀਤ ਦਈਯਾ ਦਾ ਨਿਧਨ ਇੱਕ ਦੁੱਖਦਾਈ ਸੜਕ ਹਾਦਸੇ ਵਿੱਚ ਹੋਇਆ ਜੋ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੇ ਖੇਤਰ ਲਈ ਬਹੁਤਾ ਪੀੜਾਦਾਇਕ ਹਾਨੀ ਹੋਈ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਦੁੱਖ ਵਿੱਖ ਡੂਬੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਨੂੰ ਦਿਲਾਸਾ ਦਿੱਤੀ ਅਤੇ ਪਰਮਾਤਮਾ ਤੋਂ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਦੇ ਲੋਕਾਂ ਨੂੰ ਇਸ ਅਪਾਰ ਦੁੱਖ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਥਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਤ ਇੱਕ ਹੋਣਹਾਰ, ਸਰਲ ਸੁਭਾਓ ਅਤੇ ਅਨੁਸ਼ਾਸਿਤ ਯੁਵਾ ਸਨ ਜਿਨ੍ਹਾਂ ਦੀ ਸਮੇ ਤੋਂ ਪਹਿਲਾਂ ਵਿਦਾਈ ਸਮਾਜ ਲਈ ਇੱਕ ਕਦੇ ਨਾ ਪੂਰੀ ਹੋਣ ਵਾਲੀ ਕਮੀ ਹੈ।

ਮੁੱਖ ਮੰਤਰੀ ਨਾਲ ਭਾਜਪਾ ਸੂਬਾ ਪ੍ਰਧਾਨ ਮੋਹਨਲਾਲ ਬੜੋਲੀ, ਰਾਈ ਤੋਂ ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਸੋਨੀਪਤ ਦੇ ਵਿਧਾਇਕ ਨਿਖਿਲ ਮਦਾਨ, ਖਰਖੋਦਾ ਤੋਂ ਵਿਧਾਇਕ ਪਵਨ ਖਰਖੋਦਾ, ਗੰਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਸੋਨੀਪਤ ਨਗਰ ਨਿਗਮ ਦੇ ਮੇਅਰ ਰਾਜੀਵ ਜੈਨ, ਭਾਜਪਾ ਜ਼ਿਲ੍ਹਾ ਪ੍ਰਧਾਨ ਭਾਰਦਵਾਜ, ਗੋਹਾਨਾ ਜ਼ਿਲ੍ਹਾ ਪ੍ਰਧਾਨ ਬਿਜੇਂਦਰ ਮਲਿਕ, ਪੁਲਿਸ ਕਮੀਸ਼ਨਰ ਮਮਤਾ ਸਿੰਘ, ਡਿਪਟੀ ਕਮੀਸ਼ਨਰ ਸੁਸ਼ੀਲ ਸਾਰਵਾਨ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜ਼ੂਦ  ਰਹੇ ਅਤੇ ਉਨ੍ਹਾਂ ਨੇ ਵੀ ਆਪਣੇ ਆਪਣੇ ਪੱਧਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin